
ਕੀ ਕਹਾਂ ਮੈਂ ਆਪਣੇ ਬਾਰੇ.ਕਿਸੇ ਨੂੰ
ਆਪਣੀਆ ਨਜ਼ਰਾਂ ਪਖੌਂ ਮੈਂ ਇਕ ਖੁਲੀ ਕਿਤਾਬ ਹਾਂ..
ਕੁਝ ਲੋਕਾਂ ਨੇ ਮੈਨੂੰ ਇਕ ਪਹੇਲੀ ਆਖਿਆ ਹੈ
ਮੈਂ ਉਹਨਾਂ ਦੇ ਕਹਿਣ ਸਦਕਾ ਆਪਣੇ ਚੌਂ ਲਭ ਰਿਹਾ ਜਵਾਬ ਹਾਂ...
ਕਈ ਆਏ ਤੇ ਲਿਖਕੇ ਆਪਣੀ ਕਹਾਣੀ ਚਲੇ ਗਏ....
ਭਰ ਕੇ ਆਪਣੀ ਸ਼ਿਆਹੀ ਨਾਲ ਕੌਰੀ ਮੇਰੀ ਜਵਾਨੀ ਚਲੇ ਗਏ....
ਕਿਸ ਕਿਸ ਨੇ ਨੇ ਧੌਖੇ ਤੇ ਕਿਸ ਕਿਸ ਨੇ ਮਿਹਰਬਾਨੀ ਕਿਤੀ
ਉਮਰ ਬੀਤ ਚਲੀ ਅਜ਼ੇ ਵੀ ਲਾਉਂਦਾ ਬਸ ਹਿਸਾਬ ਹਾਂ.....
ਕੁਝਨਾਂ ਨੇ ਤਾਂ ਖੁਸ਼ੀ ਵਾਲਾ ਵਰਕਾ ਹੀ ਪਾੜ ਸੁਟਿਆ.....
ਤੇ ਕਈ ਆਪ ਨਹੀਂ ਆਏ ਪਰ ਯਾਦ ਵਾਲਾ ਕਾਗਜ ਚਾੜ ਸੁਟਿਆ...
ਰਾਤੀਂ ਚੜੀ ਜੌ ਤੇ ਦਿਨ ਚੜਦੇ ਉਤਰ ਗਈ
ਬਣਕੇ ਰਹਿ ਗਿਆ ਠੇਕੇ ਦੀ ਉਹ ਸ਼ਰਾਬ ਹਾਂ....
ਕਿਨਾ ਭਾਰ ਹੈ ਦਿਲ ਤੇ ਅਥਰੂਆਂ ਦਾ ਕੌਈ ਤੌਲ ਕੇ ਨਹੀਂ ਵੇਖਦਾ....
ਕੀ ਹੈ ਅਤੀਤ ਮੇਰਾ ਕੌਈ ਵਰਕੇ ਪਿਛਲੇ ਫਰੌਲ ਕੇ ਨਹੀਂ ਵੇਖਦਾ...
ਆਪਣੇ ਲਈ ਤਾਂ ਖਟੀ ਹਾਨੀ ਜੀ ਹਾਨੀ ਕੀ ਕਹਾਂ
ਲੌਕਾਂ ਲਈ ਕਠੇ ਕਰਦਾ ਰਹਿ ਗਿਆ ਮੈਂ ਲਾਭ ਹਾਂ.....
ਕੀ ਕਹਾਂ ਮੈਂ ਆਪਣੇ ਬਾਰੇ.ਕਿਸੇ ਨੂੰ
ਆਪਣੀਆ ਨਜ਼ਰਾਂ ਪਖੌਂ ਮੈਂ ਇਕ ਖੁਲੀ ਕਿਤਾਬ ਹਾਂ..
ਕੁਝ ਲੋਕਾਂ ਨੇ ਮੈਨੂੰ ਇਕ ਪਹੇਲੀ ਆਖਿਆ ਹੈ
ਮੈਂ ਉਹਨਾਂ ਦੇ ਕਹਿਣ ਸਦਕਾ ਆਪਣੇ ਚੌਂ ਲਭ ਰਿਹਾ ਜਵਾਬ ਹਾਂ...
No comments:
Post a Comment